ਮੁਕਤਸਰ: ਨਾਰੰਗ ਕਲੋਨੀ ਵਿਖੇ ਚੋਰਾਂ ਨੇ ਵਿਆਹ ਵਾਲੇ ਘਰ ਨੂੰ ਬਣਾਇਆ ਨਿਸ਼ਾਨਾ, ਕਰੀਬ 13 ਲੱਖ ਰੁਪਏ ਦੀ ਨਗਦੀ ਤੇ ਗਹਿਣਿਆਂ ਤੇ ਕੀਤਾ ਹੱਥ ਸਾਫ
ਸ਼੍ਰੀ ਮੁਕਤਸਰ ਸਾਹਿਬ ਦੀ ਨਾਰੰਗ ਕਲੋਨੀ ਦੀ ਗਲੀ ਨੰਬਰ ਚਾਰ ਵਿਖੇ ਚੋਰਾਂ ਨੇ ਬੀਤੀ ਦੇਰ ਰਾਤ ਵਿਆਹ ਵਾਲੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਕਰੀਬ 13 ਲੱਖ ਰੁਪਏ ਦੀ ਨਗਦੀ ਅਤੇ ਸੋਨੇ ਦੇ ਗਹਿਣਿਆਂ ਤੇ ਹੱਥ ਸਾਫ ਕਰ ਦਿੱਤਾ। ਵਿਆਹ ਦੀਆਂ ਖੁਸ਼ੀਆਂ ਵਿੱਚ ਬਿਜ਼ੀ ਪਰਿਵਾਰ ਨੂੰ ਇਨੀ ਵੱਡੀ ਚੋਰੀ ਨੇ ਹਿਲਾ ਕੇ ਰੱਖ ਦਿੱਤਾ।ਸਵੇਰ ਦੇ ਕਰੀਬ 10 ਵਜੇ ਪਰਿਵਾਰ ਨੇ ਦੱਸਿਆ ਕਿ ਸੂਚਨਾ ਦੇ ਬਾਵਜੂਦ ਪੁਲਿਸ ਦੇਰੀ ਨਾਲ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ।