ਮੁਕਤਸਰ: ਡੀਸੀ ਦਫ਼ਤਰ ਵਿਖੇ ਸਮਾਜ ਸੇਵੀ ਸੰਸਥਾਵਾਂ ਨੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਕੋਲ ਰੱਖਿਆ ਕ੍ਰਿਟੀਕਲ ਕੇਅਰ ਹੈਲਥ ਹਸਪਤਾਲ ਦਾ ਮੁੱਦਾ
ਕੇਂਦਰ ਸਰਕਾਰ ਵੱਲੋਂ ਪ੍ਰਸਤਾਵਿਤ ਕ੍ਰਿਟੀਕਲ ਕੇਅਰ ਹੈਲਥ ਹਸਪਤਾਲ ਨੂੰ ਵਾਪਸ ਮੁਕਤਸਰ ਵਿਖੇ ਬਣਵਾਉਣ ਦੀ ਮੰਗ ਨੂੰ ਲੈ ਕੇ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਦੀ ਨੁਮਾਇੰਦਿਆ ਵੱਲੋਂ ਤੈ ਕਿ ਦਰਦ ਨਾ ਆਇਆ ਗਰੁੱਪ ਦੀ ਅਗਵਾਈ ਹੇਠ ਡੀਸੀ ਦਫਤਰ ਪਹੁੰਚੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨਾਲ ਦੁਪਹਿਰ ਕਰੀਬ 2 ਵਜ਼ੇ ਮੁਲਾਕਾਤ ਕੀਤੀ। ਸਿਹਤ ਮੰਤਰੀ ਨੇ ਗਿੱਦੜਬਾਹਾ ਦੇ ਨਾਲ ਹੀ ਮੁਕਤਸਰ ਵਿਖੇ ਵੀ ਇਸ ਹਸਪਤਾਲ ਨੂੰ ਬਣਵਾਏ ਜਾਣ ਦਾ ਭਰੋਸਾ ਦਿੱਤਾ।