ਸੁਲਤਾਨਪੁਰ ਲੋਧੀ: ਪਿੰਡ ਸੂਜੋਕਾਲੀਆ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ ਵਿਚ ਬਜ਼ੁਰਗ ਪਤੀ-ਪਤਨੀ ਦੀ ਹੋਈ ਮੌਤ
ਸੁਲਤਾਨਪੁਰ ਲੋਧੀ-ਗੋਇੰਦਵਾਲ ਮਾਰਗ ਤੇ ਪਿੰਡ ਸੋਜੂਕਾਲੀਆ ਨੇੜੇ ਕਾਰ ਤੇ ਮੋਟਰਸਾਈਕਲ ਦੀ ਟੱਕਰ ਚ ਇੱਕ ਬਜ਼ੁਰਗ ਪਤੀ ਪਤਨੀ ਦੀ ਮੌਤ ਹੋ ਗਈ ਹੈ | ਮਿ੍ਤਕ ਦੇ ਭਤੀਜੇ ਨੰਬਰਦਾਰ ਜੋਗਾ ਸਿੰਘ ਕਾਲੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਮਾਮਾ ਸੇਵਾਮੁਕਤ ਸੂਬੇਦਾਰ ਫ਼ਕੀਰ ਸਿੰਘ ਤੇ ਉਸਦੀ ਪਤਨੀ ਬਲਵੀਰ ਕੌਰ ਵਾਸੀਆਨ ਪਰਮਜੀਤਪੁਰ ਮੋਟਰਸਾਈਕਲ ਤੇ ਸਵਾਰ ਹੋ ਕੇ ਦਵਾਈ ਲੈਣ ਲਈ ਗੋਇੰਦਵਾਲ ਸਾਹਿਬ ਜਾ ਰਹੇ ਸਨ ਤਾਂ ਕਾਰ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।