ਅਬੋਹਰ: ਏਐਸਆਈ ਦੀ ਕੁੜੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ ਚ ਉਸ ਦਾ ਪਤੀ ਗ੍ਰਿਫਤਾਰ, ਕਿੱਲਿਆਂਵਾਲੀ ਮੰਡੀ ਤੋਂ ਮਾਮਲਾ ਆਇਆ ਸੀ ਸਾਹਮਣੇ
Abohar, Fazilka | Oct 23, 2025 ਥਾਣਾ ਨੰਬਰ ਇੱਕ ਦੇ ਏਐਸਆਈ ਰਹੇ ਲਾਲ ਚੰਦ ਦੀ ਲੜਕੀ ਵੱਲੋਂ ਛੇ ਮਹੀਨੇ ਪਹਿਲਾਂ ਆਪਣੇ ਸੋਹਰੇ ਪਰਿਵਾਰ ਵੱਲੋਂ ਦਹੇਜ਼ ਦੀ ਮੰਗ ਅਤੇ ਤੰਗ ਪ੍ਰਸ਼ਨ ਕਰਨ ਤੇ ਇਲਜ਼ਾਮ ਦੇ ਤਹਿਤ ਵਿਆਹ ਦੇ 18 ਦਿਨ ਬਾਅਦ ਹੀ ਜਹਿਰੀਲੀ ਵਸਤੂ ਖਾ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਵਿੱਚ ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੇ ਪਤੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਹੈ । ਪੁਲਿਸ ਦਾ ਕਹਿਣਾ ਕਿ ਜਿਸ ਨੂੰ ਅਦਾਲਤ ਚ ਪੇਸ਼ ਕਰ ਪੁਲਿਸ ਰਿਮਾਂਡ ਤੇ ਲਿਆ ਜਾ ਰਿਹਾ ।