ਮੁਕਤਸਰ: ਪੁਲਿਸ ਨੇ ਨਸ਼ਿਆਂ ਵਿਰੁੱਧ ਲੜਾਈ ਮੁਹਿੰਮ ਤਹਿਤ 2 ਮਹੀਨਿਆਂ ਵਿੱਚ 182 ਮਾਮਲੇ ਦਰਜ ਕਰਕੇ 307 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ: ਐਸਐਸਪੀ
ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਲੜਾਈ ਮੁਹਿੰਮ ਤਹਿਤ ਐਸਐਸਪੀ ਡਾ.ਅਖਿਲ ਚੌਧਰੀ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਪਿਛਲੇ ਦੋ ਮਹੀਨਿਆਂ ਵਿੱਚ 182 ਮਾਮਲੇ ਦਰਜ ਕਰਕੇ 307 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ । ਪੁਲਿਸ ਵੱਲੋਂ ਹੀ ਜਾਣਕਾਰੀ ਸ਼ਾਮ ਸਾਢੇ 4 ਵਜ਼ੇ ਜਾਰੀ ਪ੍ਰੈਸ ਨੋਟ ਵਿੱਚ ਦਿੱਤੀ ਗਈ।