ਬਠਿੰਡਾ: ਮਿੰਨੀ ਸਕੱਤਰੇਤ ਵਿਖੇ ਬਠਿੰਡਾ ਪੁਲਿਸ ਵੱਲੋਂ ਹੈੱਡ ਕਾਂਸਟੇਬਲਾਂ ਲਈ ਜਾਂਚ ਸਮਰੱਥਾ ਮਜ਼ਬੂਤ ਕਰਨ ਵਾਸਤੇ ਟ੍ਰੇਨਿੰਗ ਸੈਸ਼ਨ
ਐੱਸ.ਪੀ ਹੈਡਕੁਆਰਟਰ ਜਗਦੀਸ਼ ਬਿਸ਼ਨੋਈ ਨੇ DDA ਲੀਗਲ, ਡੀ.ਐਸ.ਪੀ ਸਪੈਸ਼ਲ ਕ੍ਰਾਈਮ, ਡੀ.ਐਸ.ਪੀ ਸਿਟੀ-1 ਅਤੇ ਸਹਾਇਕ ਲਾਅ ਅਫਸਰ ਅਤੇ ਸਹਾਇਕ ਫਰਾਂਸਿਕ ਅਫਸਰ ਦੇ ਸਹਿਯੋਗ ਨਾਲ ਹੈੱਡ ਕਾਂਸਟੇਬਲਾਂ ਲਈ ਵਿਸਥਾਰਪੂਰਵਕ ਟ੍ਰੇਨਿੰਗ ਸੈਸ਼ਨ ਆਯੋਜਿਤ ਕੀਤਾ ਗਿਆ। ਸੈਸ਼ਨ ਦਾ ਮੁੱਖ ਉਦੇਸ਼ ਤਰੱਕੀਸ਼ੁਦਾ ਅਧਿਕਾਰੀਆਂ ਦੀ ਪੇਸ਼ੇਵਰ ਸਮਰੱਥਾ ਨੂੰ ਨਿਖਾਰਨਾ ਅਤੇ ਜਾਂਚ ਪ੍ਰਕਿਰਿਆਵਾਂ ਬਾਰੇ ਨਵੀਂ ਜਾਣਕਾਰੀ ਪ੍ਰਦਾਨ ਕਰਨੀ ਸੀ।