ਜਲਾਲਾਬਾਦ: ਢਾਣੀ ਬਚਨ ਸਿੰਘ ਵਿਖੇ ਭਾਜਪਾ ਵੱਲੋਂ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਸੇਵਾ ਪਖਵਾੜਾ ਦੀ ਸ਼ੁਰੂਆਤ, ਬਣਾਏ ਜਾ ਰਹੇ ਕਾਰਡ
ਭਾਜਪਾ ਵੱਲੋਂ ਹੜ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀ ਮਦਦ ਲਈ ਸੇਵਾ ਪਖਵਾੜਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਜਲਾਲਾਬਾਦ ਦੇ ਢਾਣੀ ਬਚਨ ਸਿੰਘ ਤੋਂ ਇਸ ਦੀ ਹੋਈ ਸ਼ੁਰੂਆਤ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਕਾ ਕੰਬੋਜ ਦੀ ਅਗਵਾਈ ਵਿੱਚ ਕੀਤੀ ਗਈ ਹੈ । ਓਹਨਾ ਦੱਸਿਆ ਕਿ ਪਿੰਡਾਂ ਦੇ ਵਿੱਚ ਪੰਜ ਮੈਂਬਰੀ ਕਮੇਟੀਆਂ ਬਣਾ ਉਹਨਾਂ ਨੂੰ ਇਸ ਸਕੀਮ ਦੇ ਤਹਿਤ ਲੋਕਾਂ ਦੀ ਸ਼ਨਾਖਤ ਕਰਨ ਅਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ।