ਸੰਗਰੂਰ: ਜੇਲ ਵਿੱਚੋ ਮੋਬਾਈਲ ਬਰਾਮਦ ਹੋਣ ਦੇ ਮਾਮਲੇ ਵਿਚ ਥਾਣਾ ਸਿਟੀ 1 ਸੰਗਰੂਰ ਨੇ ਨਾਮਾਲੂਮ ਵਿਅਕਤੀ ਖਿਲਾਫ ਕੀਤਾ ਮੁਕਦਮਾ ਦਰਜ
ਅੱਜ ਪ੍ਰਾਪਤ ਹੋਈ ਕ੍ਰਾਈਮ ਸ਼ੀਟ ਅਨੁਸਾਰ ਥਾਣਾ ਸਿਟੀ 1 ਸੰਗਰੂਰ ਵਿਖੇ ਮਾਮਲਾ ਦਰਜ ਹੋਇਆ। ਮਾਮਲਾ ਇਹ ਹੈ ਕਿ ਜਿਲਾ ਜੇਲ ਸੰਗਰੂਰ ਵਿਖੇ ਤਲਾਸ਼ੀ ਦੌਰਾਨ ਐਨ.ਐਲ.ਜੇ.ਡੀ. ਦੀ ਮਦਦ ਨਾਲ ਇਕ ਮੋਬਾਈਲ ਫੋਨ ਬਰਾਮਦ ਹੋਇਆ। ਬਰਾਮਦ ਹੋਇਆ ਮੋਬਾਈਲ ਦਾ ਮਾਰਕਾ ਮਿਟਿਆ ਹੋਇਆ ਸੀ। ਜਿਸ ਕਰਕੇ ਥਾਣਾ ਸਿਟੀ 1 ਸੰਗਰੂਰ ਨੇ ਨਾਮਾਲੂਮ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ। ਇਸ ਗੱਲ ਦੀ ਜਾਣਕਾਰੀ ਗੁਰਮੀਤ ਸਿੰਘ ਸਹਾਇਕ ਸੁਪਰਡੈਂਟ ਜਿਲਾ ਜੇਲ ਸੰਗਰੂਰ ਨੇ ਦਿੱਤੀ।