ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਵਲ੍ਹੇ ਸ਼ਾਹ ਹਿਥਾੜ ਦਾ ਇੱਕ ਗਰੀਬ ਪਰਿਵਾਰ ਅੱਤ ਦੀ ਸਰਦੀ ਅਤੇ ਮੀਂਹ ਦੇ ਖ਼ਤਰੇ ਹੇਠ ਟੁੱਟੇ ਹੋਏ ਮਕਾਨ ਵਿੱਚ ਰਹਿਣ ਲਈ ਮਜਬੂਰ ਹੈ। ਪਰਿਵਾਰ ਦੇ ਮੁਖੀ ਵੀਰ ਸਿੰਘ ਦਾ ਕਹਿਣਾ ਹੈ ਕਿ ਇੱਕ ਸੰਸਥਾ ਦੇ ਨੁਮਾਇੰਦਿਆਂ ਨੇ ਕਮਰੇ ਬਣਾਉਣ ਦਾ ਵਾਅਦਾ ਕਰਕੇ ਉਨ੍ਹਾਂ ਦੇ ਘਰ ਬੋਰਡ ਤਾਂ ਲਗਾਇਆ, ਪਰ ਹੁਣ ਉਹ ਮਦਦ ਕਰਨ ਦੀ ਬਜਾਏ ਵਾਅਦੇ ਤੋਂ ਪਿੱਛੇ ਹਟ ਰਹੇ ਹਨ।