ਮੁਕਤਸਰ: ਸ਼੍ਰੀ ਮੁਕਤਸਰ ਸਾਹਿਬ ਦੇ ਨਵੇਂ ਐਸਐਸਪੀ ਹੋਣਗੇ ਡਾਕਟਰ ਅਖਿਲ ਚੌਧਰੀ ਆਈਪੀਐਸ
ਪੰਜਾਬ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਦੇ ਵੱਡੇ ਪੱਧਰ ਤੇ ਕੀਤੀਆਂ ਜਾ ਰਹੀਆਂ ਬਦਲੀਆਂ ਤਹਿਤ ਮੁਕਤਸਰ ਦੇ ਐਸਐਸਪੀ ਨੂੰ ਵੀ ਬਦਲ ਦਿੱਤਾ ਗਿਆ। ਸਰਕਾਰ ਵੱਲੋਂ ਆਈਪੀਐਸ ਅਖਿਲ ਚੌਧਰੀ ਨੂੰ ਮੁਕਤਸਰ ਦਾ ਐਸਐਸਪੀ ਲਗਾਇਆ ਗਿਆ। ਅਖਿਲ ਚੌਧਰੀ 2012 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਹਨਾਂ ਨੂੰ ਮੁਕਤਸਰ ਦੇ ਐਸਐਸਪੀ ਤੁਸ਼ਾਰ ਗੁਪਤਾ ਦੀ ਜਗ੍ਹਾ ਤੇ ਟਰਾਂਸਫਰ ਕੀਤਾ ਗਿਆ। ਪੁਲਿਸ ਦੇ ਪੀਆਰਓ ਵਿਭਾਗ ਨੇ ਇਹ ਜਾਣਕਾਰੀ ਸ਼ਾਮ 5:30 ਤੇ ਦਿੱਤੀ