ਅਬੋਹਰ ਰੋਡ 'ਤੇ ਏ.ਐਸ.ਆਈ ਗੁਰਤੇਜ ਸਿੰਘ ਦੇ ਸਬ-ਇੰਸਪੈਕਟਰ ਬਣਨ 'ਤੇ ਪ੍ਰੈਸ ਕਲੱਬ ਵੱਲੋਂ ਕੀਤਾ ਗਿਆ ਸਨਮਾਨਿਤ
Sri Muktsar Sahib, Muktsar | Jul 19, 2025
ਜਿਲਾ ਸ੍ਰੀ ਮੁਕਤਸਰ ਸਾਹਿਬ ਦੀ ਦੋਦਾ ਚੌਂਕੀ ਵਿਖੇ ਤਾਇਨਾਤ ਏਐਸਆਈ ਗੁਰਤੇਜ ਸਿੰਘ ਨੂੰ ਵਧੀਆ ਡਿਊਟੀ ਨਿਭਾਉਣ ਤੇ ਬਿਹਤਰੀਨ ਪੁਲਿਸ ਸੇਵਾਵਾਂ ਬਦਲੇ ਸਬ ਇੰਸਪੈਕਟਰ ਵਜੋਂ ਪੱਦਉਨਤ ਕੀਤਾ ਗਿਆ ਹੈ। ਸ਼ਨੀਵਾਰ ਨੂੰ ਦੁਪਿਹਰ ਦੋ ਵਜੇ ਅਬੋਹਰ ਰੋਡ ਸਥਿਤ ਪ੍ਰੈਸ ਕਲੱਬ ਦੇ ਆਪਣਾ ਬਿਸਤਰ ਭੰਡਾਰ ਤੇ ਬਣੇ ਦਫਤਰ ਵਿਖੇ ਏਐਸਆਈ ਗੁਰਤੇਜ ਸਿੰਘ ਨੂੰ ਵਿਸ਼ੇਸ਼ ਤੌਰ ਤੇ ਇਸ ਉਪਲਬਧੀ ਵਜੋਂ ਸਨਮਾਨਤ ਕੀਤਾ ਗਿਆ।