ਭਿੱਖੀਵਿੰਡ: ਸਿਵਲ ਹਸਪਤਾਲ ਪੱਟੀ' ਵਿਖੇ ਪੋਲੀਓ ਮੁਹਿੰਮ ਸਬੰਧੀ ਮੀਟਿੰਗ ਅਤੇ ਟ੍ਰੇਨਿੰਗ ਲਗਾਈ ਗਈ 'ਡਾ.ਸਤਵਿੰਦਰ ਭਗਤ
ਵਿਸ਼ਵ ਸਿਹਤ ਸੰਗਠਨ ਵਲੋ ਪਲਸ ਪੋਲੀਓ ਇਮੂਨਾਈਜੇਸ਼ਨ ਰਾਊਂਡ ਦੇ ਤਹਿਤ ਬੱਚਿਆਂ ਨੂੰ ਪੋਲੀੳ ਤੋਂ ਮੁਕਤ ਕਰਨ ਲਈ ਸਿਵਲ ਸਰਜਨ ਤਰਨ ਤਾਰਨ ਡਾ ਕਮਲਪਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਲਸ ਪੋਲੀਓ ਮੁਹਿੰਮ ਸਬੰਧੀ 'ਸਿਵਲ ਹਸਪਤਾਲ ਪੱਟੀ' ਵਿਖੇ 'ਸੀਨੀਅਰ ਮੈਡੀਕਲ ਅਫਸਰ' ਡਾ: ਸਤਵਿੰਦਰ ਭਗਤ ਵੱਲੋਂ ਸਮੂਹ ਡਾਕਟਰਾਂ ਅਤੇ ਸਿਹਤ ਵਰਕਰਾਂ ਨਾਲ ਮੀਟਿੰਗ ਆਯੋਜਿਤ ਕੀਤੀ ਗਈ