ਡੇਰਾ ਬਾਬਾ ਨਾਨਕ: ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਵਿਖੇ NRI ਬਾਬਾ ਰਜਿੰਦਰ ਬੇਦੀ ਵੱਲੋਂ ਕੀਤੀ ਗਈ ਕੰਪਿਊਟਰ ਲੈਬ ਸਥਾਪਿਤ, ਡੀਈਓ ਸਕੈੰਡਰੀ ਰਜੇਸ਼ ਸ਼ਰਮਾ ਰਹੇ ਮੌਜੂਦ
ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਉੱਚਾ ਚੁੱਕਣ ਲਈ ਐਨਆਰਆਈ ਬਾਬਾ ਰਜਿੰਦਰ ਸਿੰਘ ਬੇਦੀ ਅਤੇ ਹਿੰਦੁਸਤਾਨ ਗੋਲਡ ਇੰਡਸਟਰੀ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਡੇਰਾ ਬਾਬਾ ਨਾਨਕ ਵਿਖੇ ਕੰਪਿਊਟਰ ਲੈਬ ਸਥਾਪਿਤ ਕੀਤੀ ਗਈ। ਇਸ ਮੌਕੇ ਡੀਈਓ ਸੈਕੰਡਰੀ ਰਜੇਸ਼ ਸ਼ਰਮਾ, ਸਕੂਲ ਪ੍ਰਿੰਸੀਪਲ ਬਿਕਰਮਜੀਤ ਸਿੰਘ, ਸਿੱਖਿਆ ਅਧਿਕਾਰੀ, ਸਟਾਫ਼ ਮੈਂਬਰ ਅਤੇ ਵਿਦਿਆਰਥੀਆਂ ਤੋਂ ਇਲਾਵਾ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।