ਡੇਰਾ ਬਾਬਾ ਨਾਨਕ: ਪਿੰਡ ਐਨੋਕੋਟ ਕਲਾਂ ਵਿਖੇ ਮਨਾਇਆ ਗਿਆ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ
ਗੁਰੂਦੁਆਰਾ ਬਾਬਾ ਜੀਵਨ ਸਿੰਘ ਪਿੰਡ ਐਨੋਕੋਟ ਕਲਾਂ ਵਿਖੇ ਭਾਰਤੀਅ ਮੂਲ ਨਿਵਾਸੀ ਮੁਕਤੀ ਮੋਰਚੇ ਦੀ ਸਮੁੱਚੀ ਲੀਡਰਸ਼ਿਪ ਅਤੇ ਸਮੂਹ ਸਾਧ ਸੰਗਤ ਵੱਲੋਂ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਕਈ ਲੋਕ ਵੀ ਮੌਜੂਦ ਰਹੇ।