ਫਗਵਾੜਾ: ਪਿੰਡ ਭਾਣੋਕੀ ਵਿਖੇ ਹੁਸ਼ਿਆਰਪੁਰ ਚ ਕਤਲ ਹੋਏ ਬੱਚੇ ਦੇ ਪਰਿਵਾਰ ਨਾਲ ਕੈਬਨਿਟ ਮੰਤਰੀ ਡਾ: ਰਵਜੋਤ ਸਿੰਘ ਵਲੋਂ ਦੁੱਖ ਦਾ ਪ੍ਰਗਟਾਵਾ
ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਨੇ ਸੋਮਵਾਰ ਪਿੰਡ ਭਾਣੋਕੀ ਵਿਖੇ ਹੁਸ਼ਿਆਰਪੁਰ 'ਚ ਕਤਲ ਹੋਏ ਇੱਕ ਬੱਚੇ ਦੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਪਰਿਵਾਰ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ | ਉਨਾਂ ਕਿਹਾ ਕਿ ਮਿ੍ਤਕ ਦੇ ਕਤਲ ਦਾ ਕੇਸ ਫਾਸਟ ਟਰੈਕ ਹਵਾਲੇ ਕੀਤਾ ਜਾਵੇਗਾ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਵਿਚਾਰ ਕਰਕੇ ਪਰਿਵਾਰ ਨੂੰ ਮਦਦ ਦੁਆਈ ਜਾਵੇਗੀ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਜਾਵੇਗਾ।