ਫਾਜ਼ਿਲਕਾ: ਕੈਲਾਸ਼ ਨਗਰ ਦੇ ਵਿੱਚ ਘਰ ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰਨ ਦੇ ਇਲਜ਼ਾਮ, ਪੁਲਿਸ ਨੂੰ ਕੀਤੀ ਗਈ ਸ਼ਿਕਾਇਤ
ਕੈਲਾਸ਼ ਨਗਰ ਦੇ ਵਿੱਚ ਇੱਕ ਵਿਅਕਤੀ ਦੇ ਮਕਾਨ ਤੇ ਇੱਟਾ ਪੱਥਰਾਂ ਨਾਲ ਹਮਲਾ ਕਰਨ ਦੇ ਇਲਜ਼ਾਮ ਲੱਗੇ ਨੇ । ਇਲਜ਼ਾਮ ਨੇ ਕਿ ਉਸ ਦੇ ਘਰ ਤੇ ਇਹ ਹਮਲਾ ਕੀਤਾ ਗਿਆ । ਗੇਟ ਤੋੜਨ ਦੀ ਕੋਸ਼ਿਸ਼ ਕੀਤੀ ਗਈ । ਜਿਸ ਵਜਾ ਕਾਰਨ ਉਹਨਾਂ ਦੀ ਕਾਫੀ ਹਿਰਾਸਮੈਂਟ ਹੋਈ ਹੈ। ਉਹਨਾਂ ਦਾ ਕਹਿਣਾ ਕਿ ਗੁਰਦੁਆਰੇ ਦਾ ਮਾਮਲਾ ਚੱਲ ਰਿਹਾ ਹੈ । ਜਿਸ ਮਾਮਲੇ ਵਿੱਚ ਉਹਨਾਂ ਨੂੰ ਬੇਵਜਹ ਟਾਰਗੇਟ ਕੀਤਾ ਜਾ ਰਿਹਾ ਹੈ । ਫਿਲਹਾਲ ਉਹਨਾਂ ਮਾਮਲੇ ਚ ਇਨਸਾਫ ਦੀ ਮੰਗ ਕੀਤੀ ਹੈ ।