ਸੁਲਤਾਨਪੁਰ ਲੋਧੀ: ਜਮੀਅਤ ਉਲਮਾ ਹਿੰਦ ਵੱਲੋਂ ਹੜ ਪ੍ਰਭਾਵਿਤ ਇਲਾਕੇ ਪਿੰਡ ਰਾਮਪੁਰ ਗੋਰੇ ਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ
ਹਲਕਾ ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਇਲਾਕੇ ਮੰਡ ਬਾਊਪੁਰ ਅਧੀਨ ਆਉਂਦੇ ਪਿੰਡ ਰਾਮਪੁਰ ਗੋਰੇ ਵਿਖੇ ਜਮੀਅਤ ਉਲਮਾ ਹਿੰਦ ਆਲ ਇੰਡੀਆ ਦੇ ਪ੍ਰਧਾਨ ਮੌਲਾਨਾ ਸਾਈਯਦ ਅਰਸ਼ਦ ਮਦਨੀ ਅਮੀਰਉਲ ਹਿੰਦ ਦੇ ਦਿਸ਼ਾ ਨਿਰਦੇਸ਼ਾਂ ਤੇ ਲੁਧਿਆਣਾ ਦੇ ਪ੍ਰਧਾਨ ਕਾਰੀ ਮੁਹੰਮਦ ਗਯੂਰ, ਜਿਲਾ ਜਨਰਲ ਸਕੱਤਰ ਹਾਜੀ ਸਰਬਰ ਗੁਲਾਮ ਸੱਬਾ ਤੇ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁਲਾ ਦੀ ਅਗਵਾਈ ਚ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਤੇ ਲੋੜਵੰਦ ਮਰੀਜ਼ਾਂ ਦੀ ਜਾਂਚ ਕਰ ਦਵਾਈ ਦਿੱਤੀਆਂ।