ਬੰਗਾ: ਥਾਣਾ ਸਿਟੀ ਬੰਗਾ ਦੀ ਪੁਲਿਸ ਨੇ ਪਿੰਡ ਖਮਾਚੋ ਤੋਂ 16 ਗ੍ਰਾਮ ਹੈਰੋਇਨ ਤੇ 10 ਹਜ਼ਾਰ 200 ਰੁਪਏ ਨਾਲ ਇਕ ਮੁਲਜ਼ਮ ਨੂੰ ਕੀਤਾ ਕਾਬੂ
ਥਾਣਾ ਸਿਟੀ ਬੰਗਾ ਦੀ ਪੁਲਿਸ ਨੇ ਨਸ਼ਿਆਂ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਪਿੰਡ ਖਮਾਚੋ ਤੋਂ 16 ਗ੍ਰਾਮ ਹੈਰੋਇਨ ਤੇ 10 ਹਜ਼ਾਰ 200 ਰੁਪਏ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਇਹ ਵਿਅਕਤੀ ਪੈਦਲ ਆ ਰਿਹਾ ਸੀ ਚੈਕਿੰਗ ਦੌਰਾਨ ਇਸ ਕੋਲੋਂ ਹੈਰੋਇਨ ਬਰਾਮਦ ਕੀਤੀ ਹੈ ਅਤੇ ਇਹ ਵਿਅਕਤੀ ਦੀ ਪਹਿਚਾਣ ਰਣਦੀਪ ਸਿੰਘ ਉਰਫ ਗੋਗਾ ਲਧਾਣਾ ਝਿੱਕਾ ਦਾ ਵਸਨੀਕ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।