ਗੜ੍ਹਸ਼ੰਕਰ: ਪਿੰਡ ਸੀਹਵਾ ਦੇ 74ਸਾਲਾ ਵਿਅਕਤੀ ਨਾਲ ਅਸ਼ਲੀਲ ਵੀਡੀਓ ਬਣਾਕੇ 8ਲੱਖ 55ਹਜਾਰ ਦੀ ਠੱਗੀ, ਗੜ੍ਹਸ਼ੰਕਰ ਪੁਲਿਸ ਨੇ ਕੀਤਾ ਮਾਮਲਾ ਦਰਜ।
ਗੜਸ਼ੰਕਰ ਪੁਲਿਸ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਸੀਹਵਾ ਦੇ ਗੁਰਦੇਵ ਸਿੰਘ ਨੇ ਐਸ ਐਸ ਪੀ ਹੁਸ਼ਿਆਰਪੁਰ ਨੂੰ ਉਸ ਨਾਲ ਆਨ ਲਾਈਨ ਠੱਗੀ ਮਾਰਨ ਦੇ ਖਿਲਾਫ ਸ਼ਿਕਾਇਤ ਦਿੱਤੀ ਸੀ ਜਿਸ ਦੀ ਤਫਤੀਸ਼ ਤੋਂ ਬਾਅਦ ਗੜ੍ਹਸ਼ੰਕਰ ਪੁਲਿਸ ਨੇ ਅਣਪਛਾਤਿਆਂ ਖਿਲਾਫ 420 ਧਾਰਾ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।