ਪਟਿਆਲਾ: 52 ਤੋਂ ਵੱਧ ਸਵਾਰੀਆਂ ਨਾ ਬਿਠਾਉਣ ਤੋਂ ਦੁਖੀ ਲੋਕਾਂ ਵੱਲੋਂ ਪਟਿਆਲਾ ਸੰਗਰੂਰ ਰੋਡ ਜਾਮ ਕਰਕੇ ਪ੍ਰਦਰਸ਼ਨ
ਸਰਕਾਰੀ ਬੱਸਾਂ ਦੇ ਵਿੱਚ 52 ਸਵਾਰੀਆਂ ਨੂੰ ਬਿਠਾਏ ਜਾਣ ਦੇ ਫੈਸਲੇ ਤੋਂ ਮਗਰੋਂ ਆਮ ਲੋਕਾਂ ਖਾਸ ਤੌਰ ਤੇ ਮਹਿਲਾਵਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਅੱਕੇ ਹੋਏ ਮੁਸਾਫਰਾਂ ਨੇ ਪਟਿਆਲਾ ਸੰਗਰੂਰ ਨੈਸ਼ਨਲ ਹਾਈਵੇ ਦੇ ਉੱਪਰ ਪਸਿਆਣਾ ਪੁੱਲ ਦੇ ਨੇੜੇ ਰੋਡ ਜਾਮ ਕਰਕੇ ਰੋਸ਼ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਮਹਿਲਾਵਾਂ ਅਤੇ ਲੜਕੀਆਂ ਸ਼ਾਮਲ ਸਨ।