ਨਵਾਂਸ਼ਹਿਰ: ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਨਵਾਂਸ਼ਹਿਰ ਵੱਲੋਂ ਹੜ ਪੀੜਤਾਂ ਲਈ ਰਾਹਤ ਸਮੱਗਰੀ ਦੀ ਚੌਥੀ ਖੇਪ ਰਵਾਨਾ
ਨਵਾਂ ਸ਼ਹਿਰ ਅੱਜ ਮਿਤੀ 14 ਸਤੰਬਰ 2025 ਦੀ ਸ਼ਾਮ 4 ਵਜੇ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਹੜ ਪੀੜਤ ਇਲਾਕਿਆਂ ਲਈ ਸੁਸਾਇਟੀ ਵੱਲੋਂ ਅੱਜ 200 ਬਿਸਤਰੇ ਸੋ ਗੱਦੇ 650 ਪਾਣੀ ਦੀਆਂ ਪੇਟੀਆਂ 10 ਕੁਇੰਟਲ ਆਟਾ 250 ਤੋਂ ਵੱਧ ਨਵੇਂ ਸੂਟ ਛੋਟੇ ਬੱਚਿਆਂ ਲਈ ਕਾਪੀਆਂ ਕਿਤਾਬਾਂ ਸਮੇਤ ਹੋਰ ਜਰੂਰੀ ਵਸਤਾਂ ਭੇਜੀਆਂ ਗਈਆਂ ਹਨ।