ਅਬੋਹਰ: ਸੀਤੋ ਸਦੂਲਸ਼ਹਿਰ ਰੋਡ ਤੇ ਭਿਆਨਕ ਸੜਕ ਹਾਦਸਾ, ਦੋ ਕਾਰਾਂ ਦੀ ਟੱਕਰ, ਇੱਕ ਦੀ ਮੌਤ ਇੱਕ ਜ਼ਖਮੀ
ਅਬੋਹਰ ਵਿਖੇ ਸੀਤੋ ਸਦੂਲਸ਼ਹਿਰ ਰੋਡ ਤੇ ਇੱਕ ਸੜਕ ਹਾਦਸਾ ਹੋਇਆ ਹੈ । ਦੋ ਕਾਰਾਂ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਜਿਸ ਕਰਕੇ ਇੱਕ ਕਾਰ ਸਵਾਰ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ । ਜਦਕਿ ਦੂਜਾ ਕਾਰ ਚਾਲਕ ਜਖਮੀ ਦੱਸਿਆ ਜਾ ਰਿਹਾ ਹੈ । ਜਿਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕਾਰ ਚਾਲਕ ਕਿਸੇ ਵਿਆਹ ਸਮਾਰੋਹ ਤੋਂ ਆ ਰਿਹਾ ਸੀ ਕਿ ਇਹ ਹਾਦਸਾ ਹੋ ਗਿਆ ਤੇ ਉਸ ਦੀ ਜਾਂਚ ਚਲੀ ਗਈ ।