ਅਬੋਹਰ: ਪਿੰਡ ਦੁਤਾਰਾਂਵਾਲੀ ਦੇ ਨੇੜੇ ਸੜਕ ਹਾਦਸਾ, ਬੇਸਹਾਰਾ ਪਸ਼ੂ ਆਉਣ ਕਾਰਨ ਡਿੱਗੇ ਬਾਈਕ ਸਵਾਰ, ਇੱਕ ਦੀ ਮੌਤ, ਇੱਕ ਜ਼ਖਮੀ
Abohar, Fazilka | Sep 14, 2025 ਅਬੋਹਰ ਦੇ ਪਿੰਡ ਦੁਤਾਰਾਂਵਾਲੀ ਦੇ ਨੇੜੇ ਇੱਕ ਸੜਕ ਹਾਦਸਾ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਬਾਈਕ ਤੇ ਸਵਾਰ ਹੋ ਕੇ ਦੋ ਲੋਕ ਆ ਰਹੇ ਸਨ ਕਿ ਅੱਗੇ ਅਚਾਨਕ ਬੇਸਹਾਰਾ ਪਸ਼ੂ ਆ ਗਿਆ । ਜਿਸ ਕਰਕੇ ਬਾਈਕ ਬੇਕਾਬੂ ਹੋ ਗਿਆ ਤੇ ਉਹ ਡਿੱਗ ਪਏ। ਹਾਲਾਂਕਿ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ । ਜਦਕਿ ਇੱਕ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਚ ਦਾਖਲ ਕਰਵਾਏ ਗਿਆ ਹੈ ।