ਮਲੇਰਕੋਟਲਾ: ਕਿਲਾ ਰਹਿਮਤਗੜ੍ਹ ਵਿਖੇ ਨਵੀਂ ਸੜਕ ਬਣਨ ਤੇ ਸਥਾਨਕ ਲੋਕਾਂ ਨੇ ਮਲੇਰਕੋਟਲਾ ਦੇ ਵਿਧਾਇਕ ਦਾ ਕੀਤਾ ਧੰਨਵਾਦ ਲੋਕਾਂ ਨੂੰ ਹੋਵੇਗਾ ਇਸ ਦਾ ਸਿੱਧਾ ਫਾਇਦਾ
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਵੱਲੋਂ ਵਿਕਾਸ ਕਾਰਜਾਂ ਤੇ ਪੂਰਾ ਜ਼ੋਰ ਲਗਾ ਰੱਖਿਆ ਗਿਆ ਹੈ। ਜੇ ਮਲੇਰਕੋਟਲਾ ਦੇ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਵੀ ਹੁਣ ਕਿਲਾ ਰਹਿਤਗੜ੍ਹ ਨਵੀਂ ਅਦਾਲਤ ਤੱਕ ਇੱਕ ਵਧੀਆ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ ਜਿੱਥੇ ਕਿ ਸਥਾਨਕ ਲੋਕਾਂ ਨੇ ਵਿਧਾਇਕ ਮਲੇਰਕੋਟਲਾ ਤੇ ਪੰਜਾਬ ਸਰਕਾਰ ਦਾ ਖਾਸ ਤੌਰ ਤੇ ਧੰਨਵਾਦ ਕੀਤਾ।