ਬਠਿੰਡਾ: ਅਮਰੀਕ ਸਿੰਘ ਰੋਡ ਵਿਖੇ ਮਹਿਲਾ ਦਾ ਪਰਸ ਖੋਹ ਕਰਨ ਵਾਲੇ ਦੋ ਗ੍ਰਿਫਤਾਰ
ਥਾਣਾ ਕਤਵਾਲੀ ਦੇ ਐਸਐਚ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਹੈ ਕਿ ਇੱਕ ਮਹਿਲਾ ਨੇ ਸਾਡੇ ਕੋਲ ਬਿਆਨ ਦਰਜ ਕਰਾਏ ਸਨ ਕਿ ਉਹ ਅਮਰੀਕ ਸਿੰਘ ਰੋਡ ਜਾ ਰਹੀ ਸੀ ਤਾਂ ਬਾਈਕ ਸਵਾਰ ਦੋ ਨੌਜਵਾਨਾਂ ਨੇ ਉਸਦਾ ਪਰਸ ਖੋ ਕੇ ਫਰਾਰ ਹੋਏ ਸਨ। ਜਿਸਦੇ ਵਿੱਚ ਇੱਕ ਮੋਬਾਈਲ ਫੋਨ 3000 ਨਗਦ ਅਤੇ ਕੁਝ ਜਰੂਰੀ ਕਾਗਜ ਅਤੇ ਬੈਂਕ ਦੀਆਂ ਚਾਬੀਆਂ ਸਨ ਸਾਡੇ ਵੱਲੋਂ ਟੀਮਾਂ ਲਾ ਕੇ ਇਹਨਾਂ ਦੋ ਨੂੰ ਗ੍ਰਿਫਤਾਰ ਕੀਤਾ ਗਿਆ ਹੈ।