ਨਵਾਂਸ਼ਹਿਰ: ਬੰਗਾ ਵਿੱਚ ਬਾਲ ਭਿੱਖਿਆ ਵਿੱਚ ਲੱਗੇ ਦੋ ਬੱਚੇ ਕੀਤੇ ਰੈਸਕਿਊ
ਨਵਾਂਸ਼ਹਿਰ: ਅੱਜ ਮਿਤੀ 15 ਸਤੰਬਰ 2025 ਦੀ ਸ਼ਾਮ 5 ਵਜੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਜਗਰੂਪ ਸਿੰਘ ਦੀ ਅਗਵਾਹੀ ਹੇਠ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਜ਼ਿਲ੍ਹਾ ਨਵਾਂਸ਼ਹਿਰ ਅਧੀਨ ਆਉਂਦੇ ਬਲਾਕ ਬੰਗਾ ਵਿੱਚ ਜਿਲਾ ਟਾਸਕ ਫੋਰਸ ਨਾਲ ਬੱਸ ਸਟੈਂਡ ਰੋਡ, ਗੜਸ਼ੰਕਰ ਰੋਡ ਅਤੇ ਬੰਗਾ ਤੋਂ ਨਵਾਂਸ਼ਹਿਰ ਰੋਡ ਤੇ ਬਾਲ ਭਿਖਿਆ ਖਿਲਾਫ ਚੈਕਿੰਗ ਦੌਰਾਨ 18 ਸਾਲ ਤੋਂ ਘੱਟ ਉਮਰ ਦੇ ਦੋ ਬੱਚਿਆਂ ਨੂੰ ਬਾਲ ਭਿਖਿਆ ਤੋਂ ਮੁਕਤ ਕਰਵਾਇਆ ਗਿਆ।