ਮੁਕਤਸਰ: ਐਸਐਸਪੀ ਦਫਤਰ ਵਿਖੇ ਪੁਲਿਸ ਪਬਲਿਕ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਮੁੱਦੇ ਤੇ ਸਮੱਸਿਆਵਾਂ ਦੇ ਹੱਲ ਲਈ ਪੁਲਿਸ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ
ਵਿਧਾਨ ਸਭਾ ਹਲਕਾ ਮੁਕਤਸਰ ਅਤੇ ਪਿੰਡਾਂ ਦੇ ਮੁੱਖ ਮੁੱਦੇ ਅਤੇ ਸਮੱਸਿਆਵਾਂ ਦੇ ਹੱਲ ਵਾਸਤੇ ਪੁਲਿਸ ਪਬਲਿਕ ਤਾਲਮੇਲ ਕਮੇਟੀ ਵੱਲੋਂ ਐਸਐਸਪੀ ਡਾ.ਅਖਿਲ ਚੌਧਰੀ ਦੀ ਅਗਵਾਈ ਹੇਠ ਐਸਪੀ ਕੰਵਲਪ੍ਰੀਤ ਸਿੰਘ ਚਹਿਲ ਨਾਲ ਮੀਟਿੰਗ ਕੀਤੀ ਗਈ। ਸ਼ਾਮ 6 ਵਜੇ ਪੁਲਿਸ ਪਬਲਿਕ ਤਾਲਮੇਲ ਕਮੇਟੀ ਦੇ ਆਰਗੇਨਾਈਜ਼ਰ ਅਤੇ ਭੀਮ ਕ੍ਰਾਂਤੀ ਦੇ ਸੰਸਥਾਪਕ ਅਸ਼ੋਕ ਮਹਿੰਦਰਾ ਨੇ ਦੱਸਿਆ ਮੀਟਿੰਗ ਦੌਰਾਨ ਮੁੱਖ ਮੁੱਦੇ ਤੇ ਸਮੱਸਿਆਵਾਂ ਦੇ ਹੱਲ ਵਾਸਤੇ ਖੁੱਲ ਕੇ ਵਿਚਾਰ ਚਰਚਾ ਹੋਈ