ਮੁਕਤਸਰ: ਸ਼ਹਿਰ ਦੇ ਬਠਿੰਡਾ ਰੋਡ 'ਤੇ ਇੱਕ ਪਰਿਵਾਰ ਨਾਲ ਮਾਰ-ਕੁੱਟ ਕਰਨ ਦੇ ਦੋਸ਼ ਹੇਠ 5 ਲੋਕਾਂ ਖਿਲਾਫ ਪੁਲਿਸ ਨੇ ਮਾਮਲਾ ਕੀਤਾ ਦਰਜ
ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਤੇ ਚੱਕ ਰਾਮ ਨਗਰ ਦੀ ਗਲੀ ਨੰਬਰ ਇੱਕ ਵਿੱਚ ਇੱਕ ਪਰਿਵਾਰ ਨਾਲ ਮਾਰ ਕੁੱਟ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਪੁਲਿਸ ਨੇ ਇੱਕ ਔਰਤ ਸਮੇਤ ਪੰਜ ਜਣਿਆਂ ਖਿਲਾਫ ਮਾਮਲਾ ਦਰਜ ਕੀਤਾ। ਪੁਲਿਸ ਵੱਲੋਂ ਸ਼ਾਮ ਕਰੀਬ 5 ਵਜੇ ਹਾਸਿਲ ਹੋਈ ਜਾਣਕਾਰੀ ਅਨੁਸਾਰ ਮਾਰਕੁੱਟ ਕਰਨ ਵਾਲਿਆਂ ਦੀ ਗ੍ਰਿਫਤਾਰੀ ਨਹੀਂ ਹੋਈ ਹੈ।