ਸੰਗਰੂਰ: ਪਟਾਕੇ ਪਾਉਣ ਵਾਲੇ ਬੁਲਟ ਮੋਟਰਸਾਈਕਲਾਂ ਦੇ ਸਲੈਂਸਰ ਲੁਹਾ ਕੇ ਟਰੈਫਿਕ ਪੁਲਿਸ ਨੇ 100 ਦੇ ਕਰੀਬ ਸਲੈਂਸਰ ਟਰੈਫਿਕ ਦਫਤਰ ਜਮਾ ਕਰਵਾਏ
ਟਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ ਵੱਲੋਂ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ 100 ਦੇ ਕਰੀਬ ਸਲੈਂਸਰ ਲੁਹਾ ਕੇ ਟਰੈਫਿਕ ਦਫਤਰ ਜਮਾ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸਕੂਲਾਂ ਕਾਲਜਾਂ ਵਿੱਚ ਵੀ ਜਾ ਕੇ ਇਸ ਸਬੰਧੀ ਜਾਗਰੂਕ ਕੀਤਾ ਜਾ ਰਿਹਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇਆਂ ਕਿਹਾ ਕਿ ਪਟਾਕੇ ਪਾਉਣ ਵਾਲੇ ਸਲੈਂਸਰ ਲੁਹਾ ਦਿੱਤੇ ਜਾਣ ਨਹੀਂ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ।