ਸੰਗਰੂਰ: ਉਭਾਵਾਲ ਰੋਡ ਵਿਖੇ ਥਾਣਾ ਸਿਟੀ 1 ਪੁਲਿਸ ਨੇ ਇਕ ਵਿਅਕਤੀ ਨੂੰ 45 ਗ੍ਰਾਮ ਹੈਰੋਇਨ ਨਾਲ ਕੀਤਾ ਕਾਬੂ
ਮਾਮਲਾ ਇਹ ਹੈ ਕਿ ਜਦੋਂ ਪੁਲੀਸ ਪਾਰਟੀ ਉਭਾਵਾਲ ਰੋਡ ਵੱਲ ਨੂੰ ਜਾ ਰਹੀ ਸੀ ਤਾਂ ਇਕ ਵਿਅਕਤੀ ਨੇ ਪੁਲੀਸ ਪਾਰਟੀ ਨੂੰ ਦੇਖਕੇ ਇਕ ਦਮ ਘਬਰਾ ਕੇ ਲਿਫਾਫੇ ਨੂੰ ਨੀਚੇ ਸੁੱਟ ਦਿੱਤਾ। ਪੁਲੀਸ ਨੇ ਸ਼ੱਕ ਦੀ ਬਿਨਾਹ ਤੇ ਉਸ ਵਿਅਕਤੀ ਨੂੰ ਕਾਬੂ ਕਰਕੇ ਉਸ ਵੱਲੋ ਸੁੱਟੇ ਹੋਏ ਲਿਫਾਫੇ ਵਿੱਚੋ 45 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਸਿਟੀ 1 ਪੁਲਿਸ ਵੱਲੋ ਮਾਮਲਾ ਦਰਜ ਕੀਤਾ ਗਿਆ।