ਖਮਾਣੋਂ: ਸਰਕਾਰੀ ਐਲੀਮੈਂਟਰੀ ਸਕੂਲ ਨੰਬਰ ਤਿੰਨ ਦੇ ਪੰਜਵੀਂ ਬੋਰਡ ਪ੍ਰੀਖਿਆ ਦੇ ਨਤੀਜੇ ਰਹੇ ਸ਼ਾਨਦਾਰ
ਸਰਕਾਰੀ ਐਲੀਮੈਂਟਰੀ ਸਕੂਲ ਨੰ 3 ਦੇ ਕੁੱਲ 17 ਵਿਦਿਆਰਥੀਆਂ ਨੇ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ ਜਿਸ ਵਿੱਚੋਂ ਸਾਰੇ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਤੀਜਾ 100 ਪ੍ਰਤੀਸ਼ਤ ਰਿਹਾ। ਸਕੂਲ ਦੇ ਵਿਦਿਆਰਥੀ ਮੁਸਕਾਨਦੀਪ ਕੌਰ ਸਪੁੱਤਰੀ ਮਨਿੰਦਰ ਸਿੰਘ (98.60%) ਪਹਿਲਾ ਸਥਾਨ, ਸੋਨੂੰ ਮੰਡਲ ਪੁੱਤਰ ਵਿਨੋਦ ਮੰਡਲ (96.80%) ਦੂਸਰਾ ਸਥਾਨ ਅਤੇ ਲਵਲੀਨ ਬਾਵਾ ਨੇ 96.60 ਅੰਕ ਹਾਸਲ ਕਰ ਤੀਜਾ ਸਥਾਨ ਪ੍ਰਾਪਤ ਕੀਤਾ।