ਜਲੰਧਰ 1: ਰਵਿਦਾਸ ਨਗਰ ਦੇ ਇਲਾਕਾ ਨਿਵਾਸੀ ਗਲੀਆਂ ਦੇ ਵਿੱਚ ਖੜੇ ਗੰਦੇ ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ
ਇਲਾਕਾ ਨਿਵਾਸੀਆਂ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਇਥੇ ਸਿਵਰੇ ਬੰਦ ਹਨ ਤੇ ਗਲੀਆਂ ਦੇ ਵਿੱਚ ਗੰਦਾ ਪਾਣੀ ਖੜਾ ਹੋਇਆ ਪਿਆ। ਵਾਰੀ ਵਾਰੀ ਜਾ ਕੇ ਉਹਨਾਂ ਨੇ ਕੌਂਸਲਰ ਨੂੰ ਵੀ ਸ਼ਿਕਾਇਤ ਕੀਤੀ ਹੋਈ ਹੈ ਲੇਕਿਨ ਸਮੱਸਿਆ ਦਾ ਹੱਲ ਬਿਲਕੁਲ ਵੀ ਨਹੀਂ ਹੋ ਰਿਹਾ। ਜਿਸ ਤੋਂ ਬਾਅਦ ਮਹਿਲਾਵਾਂ ਨੇ ਇਸ ਤੇ ਰੋਸ਼ ਵੀ ਜਤਾਇਆ ਹੈ ਅਤੇ ਨਗਰ ਨਿਗਮ ਨੂੰ ਚੇਤਾਵਨੀ ਵੀ ਦਿੱਤੀ ਹੈ।