ਫਗਵਾੜਾ: ਲੜਾਈ ਝਗੜਿਆਂ 'ਚ ਸਰਗਰਮ ਰਹਿਣ ਵਾਲੇ 5 ਵਿਅਕਤੀ ਸਦਰ ਪੁਲਿਸ ਵਲੋਂ ਕਾਬੂ, ਹਥਿਆਰ ਤੇ ਕਾਰ ਬਰਾਮਦ-ਗੁਰਮੀਤ ਕੌਰ ਚਾਹਲ SP
ਲੜਾਈ ਝਗੜੇ ਦੇ ਮਾਮਲੇ 'ਚ ਸਰਗਰਮ ਰਹਿਣ ਵਾਲੇ 5 ਨੌਜਵਾਨਾਂ ਨੂੰ ਸਦਰ ਪੁਲਿਸ ਨੇ ਕਾਬੂ ਕਰਕੇ ਇਨ੍ਹਾਂ ਪਾਸੋਂ ਕਾਰ, ਦਾਤਰ ਤੇ ਹੋਰ ਹਥਿਆਰ ਬਰਾਮਦ ਕੀਤੇ ਹਨ | ਐਸ.ਪੀ ਗੁਰਮੀਤ ਕੌਰ ਚਾਹਲ ਨੇ ਦਸਿਆ ਕਿ ਪੁਲਿਸ ਵਲੋਂ ਲੜਾਈ ਝਗੜੇ ਦੇ ਮਾਮਲਿਆਂ 'ਚ ਜਤਿੰਦਰ ਕੁਮਾਰ ਉਰਫ਼ ਸੋਨੂੰ ਤੇ ਅਜੇ ਕੁਮਾਰ ਵਾਸੀਆਨ ਬਲਾਲੋਂ, ਰਵੀ ਵਾਲੀਆ ਵਾਸੀ ਸੰਤੋਖਪੁਰਾ, ਗਗਨ ਕੁਮਾਰ ਵਾਸੀ ਢੱਕ ਪੰਡੋਰੀ ਤੇ ਅਰਮਾਨਪ੍ਰੀਤ ਵਾਸੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕਾਬੂ ਕੀਤਾ ਹੈ।