ਮਲੋਟ: ਨਗਰ ਕੌਂਸਲ ਮਲੋਟ ਵੱਲੋਂ ਆਵਾਰਾ ਪਸ਼ੂਆਂ ਨੂੰ ਰੱਤਾ ਟਿੱਬਾ ਸਰਕਾਰੀ ਗਊਸ਼ਾਲਾ ਵਿੱਚ ਭੇਜਣ ਲਈ ਮੁਹਿੰਮ ਦੀ ਸ਼ੁਰੂਆਤ
ਨਗਰ ਕੌਂਸਲ ਮਲੋਟ ਵੱਲੋਂ ਸ਼ਹਿਰ ਵਿੱਚ ਘੁੰਮ ਰਹੇ ਆਵਾਰਾ ਪਸ਼ੂਆਂ ਤੋਂ ਹੋ ਰਹੀ ਦੁਰਘਟਨਾਵਾਂ ਨੂੰ ਰੋਕਣ ਲਈ ਪਸੂਆਂ ਨੂੰ ਰੱਤਾ ਟਿੱਬਾ ਸਰਕਾਰੀ ਗਊਸ਼ਾਲਾ ਵਿੱਚ ਭੇਜਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਅਧੀਨ ਅੱਜ ਨਗਰ ਕੌਂਸਲ ਵੱਲੋਂ ਬੁਲਾਈ ਗਈ ਸਪੈਸ਼ਲ ਟੀਮ ਵੱਲੋਂ ਕੁੱਲ 21 ਪਸ਼ੂ ਫੜ ਕੇ ਨੰਦੀਗ੍ਰਾਮ ਗਊਸ਼ਾਲਾ ਵਿੱਚ ਇਕੱਠੇ ਕੀਤੇ ਗਏ ਹਨ। ਉਨ੍ਹਾਂ ਪਸ਼ੂਆਂ ਨੂੰ ਉਥੋਂ ਟਰੱਕ ਰਾਹੀਂ ਰੱਤਾ ਟਿੱਬਾ ਸਰਕਾਰੀ ਗਊਸ਼ਾਲਾ ਭੇਜਿਆ ਜਾਵੇਗਾ।