ਨਵਾਂਸ਼ਹਿਰ: ਨਵਾਂਸ਼ਹਿਰ ਵਿੱਚ ਪਨਬਸ ਪੀਆਰਟੀਸੀ ਕੰਟਰੈਕਟ ਯੂਨੀਅਨ ਨੇ ਅੱਜ ਦੂਸਰੇ ਦਿਨ ਵੀ ਦੋ ਘੰਟੇ ਚੱਕਾ ਜਾਮ ਕਰ ਸਰਕਾਰ ਖਿਲਾਫ ਕੀਤੀ ਨਾਅਰੇਬਾਜੀ
ਨਵਾਂਸ਼ਹਿਰ: ਅੱਜ ਮਿਤੀ 16 ਸਤੰਬਰ 2025 ਦੀ ਦੁਪਹਿਰ 11 ਵਜੇ ਪਨਬਸ ਪੀਆਰਟੀਸੀ ਕੰਟਰੈਕਟ ਯੂਨੀਅਨ ਨੇ ਨਵਾਂ ਸ਼ਹਿਰ ਦੇ ਬੱਸ ਅੱਡੇ ਅੱਗੇ ਅੱਜ ਦੂਸਰੇ ਦਿਨ ਵੀ ਦੋ ਘੰਟੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਪ੍ਰਧਾਨ ਨਰਿੰਦਰ ਪੰਡੋਰੀ ਨੇ ਕਿਹਾ ਕਿ ਸਰਕਾਰ ਨੇ ਚਾਰ ਡੀਪੂਆਂ ਦੀ ਤਨਖਾਹ ਪਾ ਦਿੱਤੀ ਹੈ ਅਤੇ ਦਸ ਰੋਕ ਲਏ ਹਨ। ਜਿਸ ਕਰਕੇ ਅੱਜ ਦੂਸਰੇ ਦਿਨ ਵੀ ਹੜਤਾਲ ਜਾਰੀ ਰੱਖ ਗਈ।