ਮਲੇਰਕੋਟਲਾ: ਪੰਜਾਬ ਵਕਫ ਬੋਰਡ ਦੇ ਚੇਅਰਮੈਨ ਪਹੁੰਚੇ ਹਜ਼ਰਤ ਹਲੀਮਾ ਹਸਪਤਾਲ ਜਿੱਥੇ ਉਨ੍ਹਾਂ ਵੱਲੋ ਮਰੀਜ਼ਾਂ ਤੋਂ ਹਾਲਚਾਲ ਪੁੱਛਿਆ ਤੇ ਇਥੋਂ ਦਾ ਜਾਇਜ਼ਾ ਲਿਆ।
ਮਲੇਰਕੋਟਲਾ ਵਿਖੇ ਬਣੇ ਪੰਜਾਬ ਵਕਫ ਬੋਰਡ ਦੇ ਅਧੀਨ ਹਸਪਤਾਲ ਹਜ਼ਰਤ ਹਲੀਮਾ ਜਿੱਥੇ ਕਿ ਅਚਨਚੇਤ ਚੈਕਿੰਗ ਕਰਨ ਲਈ ਪਹੁੰਚੇ ਵਕਫ ਬੋਰਡ ਦੇ ਚੇਅਰਮੈਨ ਮੁਹੰਮਦ ਓਵੇਸ ਜਿਨਾਂ ਨਾਲ ਵਾਕਫ ਬੋਰਡ ਦੇ ਮੈਂਬਰ ਵੀ ਮੌਜੂਦ ਸਾਂ ਜਿਨਾਂ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਤੇ ਹਸਪਤਾਲ ਦਾ ਜਾਇਜ਼ਾ ਵੀ ਲਿਆ ਤਾਂ ਜੋ ਮਰੀਜ਼ਾਂ ਨੂੰ ਕਿਸੇ ਕਿਸਮ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।