ਗੁਰੂ ਗੋਬਿੰਦ ਸਿੰਘ ਪਾਰਕ ਦੇ ਪਿਛੇ ਸਿੱਖਿਆ ਦੇ ਮੰਦਰ ਨੇਡ਼ੇ ਲੱਗੇ ਕੂਡ਼ੇ-ਕਰਕਟ ਦੇ ਢੇਰ, ਪ੍ਰਸ਼ਾਸਨ ਨਹੀਂ ਦੇ ਰਿਹਾ ਧਿਆਣ #jansamasya
Sri Muktsar Sahib, Muktsar | May 16, 2025
ਸ੍ਰੀ ਮੁਕਤਸਰ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਪਾਰਕ ਦੇ ਪਿਛੇ ਸਿੱਖਿਆ ਦੇ ਮੰਦਰ ਯਾਨੀ ਕਿ ਸਰਕਾਰੀ ਸਕੂਲ ਲਡ਼ਕੇ ਤੇ ਡੀਈਓ ਦਫਤਰ ਦੀ ਕੰਧ ਦਰਮਿਆਨ ਰੋਡ ਤੇ ਪਿਛਲੇ ਲਮੇਂ ਸਮੇਂ ਤੋਂ ਕੂਡ਼ੇ-ਕਰਕਟ ਦੇ ਢੇਰ ਲੱਗੇ ਪਏ ਨੇ, ਜਿਹਡ਼ੇ ਜਿਲਾ ਪ੍ਰਸ਼ਾਸਨ ਦੀ ਨਲਾਇਕੀ ਦਰਸ਼ਾ ਰਹੇ ਨੇ। ਪ੍ਰਾਪਰਟੀ ਡੀਲਰ ਯੂਨੀਅਨ ਦੇ ਵਾਈਸ ਪ੍ਰਧਾਨ ਕਰਮਜੀਤ ਸਿੰਘ ਕਰਮਾ ਤੇ ਹੋਰਾਂ ਨੇ ਇਸਨੂੰ ਪ੍ਰਸ਼ਾਸਨ ਤੇ ਨਗਰ ਕੌਂਸਲ ਦੀ ਵੱਡੀ ਲਾਪਰਵਾਹੀ ਦੱਸਿਆ ਹੈ।