ਸੁਲਤਾਨਪੁਰ ਲੋਧੀ: ਮੁਸਲਿਮ ਭਾਈਚਾਰੇ ਵੱਲੋਂ ਹੜ ਪ੍ਰਭਾਵਿਤ ਮੰਡ ਬਾਊਪੁਰ ਦੇ ਲੋਕਾਂ ਨੂੰ ਰਾਹਤ ਸਮੱਗਰੀ ਦੀ ਵੰਡ, ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ
ਸੁਲਤਾਨਪੁਰ ਲੋਧੀ ਚ ਦਰਿਆ ਬਿਆਸ ਚ ਪਾਣੀ ਦੇ ਪੱਧਰ ਵਧਣ ਕਾਰਨ ਮੰਡ ਬਾਊਪੁਰ ਦੇ ਇਲਾਕੇ ਚ ਆਏ ਹੜ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਮੁਸਲਿਮ ਭਾਈਚਾਰੇ ਵਲੋਂ ਯੂਪੀ ਦੇ ਜਿਲਾ ਬਦਾਇਓ ਤੋਂ ਇਸ਼ਤਿਆਕ ਖਾਨ ਤੇ ਸ਼ਾਹਿਦ ਨਬੀ ਰਾਹਤ ਸਮੱਗਰੀ ਲੈ ਕੇ ਪਹੁੰਚੇ। ਮੁਸਲਿਮ ਸੰਗਠਨ ਪੰਜਾਬ ਦੇ ਪ੍ਰਧਾਨ ਐਡ. ਨਈਮ ਖਾਨ ਦੀ ਪ੍ਰਧਾਨਗੀ ਤੇ ਜਮੀਅਤ ਉਲਮਾ ਹਿੰਦ ਕਪੂਰਥਲਾ ਦੇ ਪ੍ਰਧਾਨ ਮੌਲਾਨਾ ਅਮਾਨੁਲੱਲਾ ਦੀ ਅਗਵਾਈ ਚ ਪਿੰਡਾਂ ਚ ਕੱਪੜਿਆਂ ਤੇ ਨਕਦੀ ਦੀ ਵੰਡ ਕੀਤੀ ਗਈ।