ਮਲੋਟ: ਪਟੇਲ ਨਗਰ ਵਿਖੇ ਇਕ ਘਰ ਦੀ ਡਿੱਗੀ ਛੱਤ
Malout, Muktsar | Aug 26, 2024 ਪਟੇਲ ਨਗਰ ਵਿਖੇ ਇਕ ਘਰ ਦੀ ਡਿੱਗੀ ਛੱਤ ਮਲੋਟ ਦੇ ਪਟੇਲ ਨਗਰ ਵਿਖੇ ਇਕ ਘਰ ਦੀ ਛੱਤ ਡਿੱਗ ਪਈ। ਇਸ ਘਟਨਾ ਵਿਚ ਕਮਰੇ ਅੰਦਰ ਪਏ ਸਮਾਨ ਦਾ ਨੁਕਸਾਨ ਹੋ ਗਿਆ ਪਰ ਪਰਿਵਾਰ ਦੇ ਮੈਂਬਰ ਬਾਹਰ ਸੁੱਤੇ ਪਏ ਸੀ ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ। ਜਾਣਕਾਰੀ ਅਨੁਸਾਰ ਰਾਤ 11 ਵਜੇ ਦੀ ਕਰੀਬ ਪਟੇਲ ਨਗਰ ਵਿਖੇ ਪ੍ਰੇਮ ਦਾਸ ਦੇ ਡੇਰੇ ਨੇੜੇ ਬੰਸੀ ਲਾਲ ਨਾਮਕ ਇਕ ਵਿਅਕਤੀ ਦੇ ਘਰ ਅੰਦਰ ਕਮਰੇ ਦੀ ਛੱਤ ਡਿੱਗ ਪਈ।