ਰੂਪਨਗਰ: ਨੰਗਲ ਦੇ ਨਜ਼ਦੀਕੀ ਪਿੰਡ ਕਲਿੱਤਰਾਂ ਦੇ ਇੱਕ ਘਰ ਚੋਂ ਹੋਈ ਚੋਰੀ ਚੋਰ ਨਗਦੀ ਅਤੇ ਗਹਿਣੇ ਲੈ ਕੇ ਹੋਏ ਫਰਾਰ ਪੁਲਿਸ ਜਾਂਚ ਵਿੱਚ ਜੁਟੀ
ਨੰਗਲ ਦੇ ਨਜ਼ਦੀਕੀ ਪਿੰਡ ਕਲਿੱਤਰਾਂ ਦੇ ਇੱਕ ਘਰ ਚੋਂ ਚੋਰੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਸੰਬੰਧ ਵਿੱਚ ਉਕਤ ਪਰਿਵਾਰਿਕ ਮੈਂਬਰਾਂ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਮਾਮਲੇ ਦੀ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਚੋਰ ਉਹਨਾਂ ਦੇ ਘਰ ਦਾ ਦਰਵਾਜਾ ਇਹਦਾ ਤਾਲਾ ਤੋੜ ਕੇ ਅਤੇ ਅਲਮਾਰੀ ਤੋੜ ਕੇ ਨਗਦੀ ਅਤੇ ਸੋਨਾ ਅਤੇ ਚਾਂਦੀ ਦੇ ਗਹਿਣੇ ਚੋਰੀ ਕਰਕੇ ਫਰਾਰ ਹੋ ਗਏ।