ਬੂਡ਼ਾਗੁੱਜਰ ਰੋਡ 'ਤੇ ਮਹਾਰਾਜਾ ਅਗਰਸੈਨ ਦੇ ਨਾਂਅ 'ਤੇ ਰਸੋਈ ਸੇਵਾ ਸ਼ੁਰੂ, ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਕੀਤੀ ਸ਼ੁਰੂਆਤ
Sri Muktsar Sahib, Muktsar | Jun 19, 2025
ਸ਼ਹਿਰ ਦੇ ਬੂਡ਼ਾਗੁੱਜਰ ਰੋਡ ਪੀਰਖਾਨਾ ਕੋਲ ਅਗਰਵਾਲ ਸਭਾ ਵੱਲੋਂ ਵੀਰਵਾਰ ਦੁਪਿਹਰ ਲਗਭਗ 12 ਵਜੇ ਦਸ ਰੁਪਏ ਚ ਰਸੋਈ ਸੇਵਾ ਦੀ ਸ਼ੁਰੂਆਤ ਕੀਤੀ ਗਈ । ਇਸ ਸੇਵਾ ਦੀ ਸ਼ੁਰੂਆਤ ਕਰਾਉਣ ਮੌਕੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਰੀਬਨ ਕੱਟਣ ਦੀ ਰਸਮ ਅਦਾ ਕੀਤੀ। ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਸਭਾ ਵੱਲੋਂ ਕੀਤੇ ਉਪਰਾਲੇ ਨੂੰ ਸਰਾਹਿਆ। ਚੇਅਰਮੈਨ ਭਾਰਤ ਭੂਸ਼ਣ ਬਿੰਟਾ ਨੇ ਕਿਹਾ ਕਿ ਇਸ ਰਸੋਈ ਸੇਵਾ ਤਹਿਤ ਦਸ ਰੁਪਏ ਚ ਭਰਪੇਟ ਭੋਜਨ ਮਿਲ ਸਕੇਗਾ।