ਸ੍ਰੀ ਮੱਦ ਭਾਗਵਤ ਕਥਾ ਦੇ ਸਬੰਧ ਚ ਕੱਢੀ ਗਈ ਕਲਸ਼ ਯਾਤਰਾ, ਵੱਡੀ ਗਿਣਤੀ ਚ ਸ਼ਰਧਾਲੂ ਹੋਏ ਸ਼ਾਮਲ
Sri Muktsar Sahib, Muktsar | May 29, 2025
ਸ੍ਰੀ ਮੁਕਤਸਰ ਸਾਹਿਬ ਦੇ ਮੌਡ਼ ਰੋਡ ਵਿਨਾਇਕ ਕਲੋਨੀ ਗਲੀ ਨੰਬਰ 9 ਸਥਿਤ ਸ਼ਕਤੀ ਮੰਦਰ ਸ੍ਰੀ ਮਨਨ ਧਾਮ ਤੋਂ ਵੀਰਵਾਰ ਦੀ ਦੇਰ ਸ਼ਾਮ ਸਾਢੇ ਛੇ ਵਜੇ ਕਲਸ਼ ਯਾਤਰਾ ਕੱਢੀ ਗਈ। ਇਹ ਕਲਸ਼ ਯਾਤਰਾ ਕਲੋਨੀ ਚ 30 ਮਈ ਤੋਂ ਸ਼ੁਰੂ ਹੋਣ ਜਾ ਸ੍ਰੀਮੱਦ ਭਾਗਵਤ ਗਿਆਨ ਯੱਗ ਦੇ ਸਬੰਧ ਚ ਕੱਢੀ ਗਈ ਜਿਸ ਚ ਵੱਡੀ ਗਿਣਤੀ ਚ ਸ਼ਰਧਾਲੂ ਸ਼ਾਮਲ ਹੋਏ। ਕਲਸ਼ ਯਾਤਰਾ ਤੋਂ ਪਹਿਲਾ ਪੂਜਨ ਹੋਇਆ। ਇਸ ਮਗਰੋਂ ਕਲਸ਼ ਯਾਤਰਾ ਸ਼ੁਰੂ ਹੋਈ ਤੇ ਕਥਾ ਸਥਲ ਪਹੁੰਚ ਕੇ ਸਮਾਪਤ ਹੋਈ।