ਮਲੇਰਕੋਟਲਾ: ਮਲੇਰ ਕੋਟਲਾ ਵਿੱਚ ਇੱਕੋ ਹੀ ਸਕਸ਼ ਨੂੰ ਆਨਲਾਈਨ ਮੋਬਾਇਲ ਤੇ ਆਇਆ ਚਲਾਨ ਚਲਾਨ ਕਿਸੇ ਸਕੂਟਰੀ ਦਾ ਪਰ ਇਹਨਾਂ ਕੋਲ ਹੈ ਬਾਈਕ।
ਮਲੇਰ ਕੋਟਲਾ ਵਿੱਚ ਇੱਕ ਅਲੱਗ ਹੀ ਕਿਸਮ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਵਿਅਕਤੀ ਦੇ ਬਾਈਕ ਦਾ ਚਲਾਨ ਉਹਨਾਂ ਦੇ ਫੋਨ ਤੇ ਮਿਲਿਆ ਹੈ। ਜੋ ਕਿ 1000 ਦਾ ਜੁਰਮਾਨਾ ਲਗਾਇਆ ਹੈ। ਪਰ ਬਾਈਕ ਦੇ ਮਾਲਕ ਦੇ ਕਹਿਣ ਮੁਤਾਬਕ ਕਈ ਦਿਨਾਂ ਤੋਂ ਬਾਈਕ ਉਹਨਾਂ ਦੇ ਘਰ ਵਿੱਚ ਖੜਾ ਹੈ। ਅਤੇ ਨਾਲ ਹੀ ਜੋ ਚਲਾਨ ਆਇਆ ਹੈ ਉਸ ਤੇ ਕਿਸੇ ਸਕੂਟਰੀ ਦੀ ਫੋਟੋ ਨਜ਼ਰ ਆ ਰਹੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਇਹ ਗਲਤ ਹੈ ਇਸ ਦੀ ਜਾਂਚ ਕੀਤੀ ਜਾਵੇ।