ਫਾਜ਼ਿਲਕਾ: ਜਦੋਂ ਤੱਕ ਝੋਨੇ ਚ ਨਮੀ ਦੀ ਮਾਤਰਾ ਨਹੀਂ ਘੱਟਦੀ ਲਿਫਟਿੰਗ ਕਰਵਾਈ ਜਾਵੇ ਬੰਦ, ਟਰੱਕ ਯੂਨੀਅਨ ਦੇ ਪ੍ਰਧਾਨ ਦਾ ਬਿਆਨ
ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਿੰਸ ਖੇੜਾ ਦਾ ਬਿਆਨ ਸਾਹਮਣੇ ਆਇਆ ਹੈ । ਜਿਨਾਂ ਦਾ ਕਹਿਣਾ ਕਿ ਮੰਡੀ ਦੇ ਵਿੱਚ ਝੋਨੇ ਦੀ ਫਸਲ ਆ ਰਹੀ ਹੈ । ਪਰ ਉਸ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੈ । ਜਿਸ ਕਰਕੇ ਲਿਫਟਿੰਗ ਨਹੀਂ ਹੋ ਪਾ ਰਹੀ । ਤੇ ਇਸ ਦੇ ਲਈ ਖਮਿਆਜਾ ਟਰੱਕ ਆਪਰੇਟਰਾਂ ਨੂੰ ਭੁਗਤਣਾ ਪੈ ਰਿਹਾ ਹੈ । ਜਿਸ ਤੇ ਉਹਨਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਨਮੀ ਦੀ ਮਾਤਰਾ ਫਸਲਾਂ ਦੇ ਵਿੱਚ ਘੱਟ ਨਹੀਂ ਜਾਂਦੀ । ਲਿਫਟਿੰਗ ਬੰਦ ਕਰਵਾ ਦਿੱਤੀ ਜਾਵੇ ।