ਮਲੋਟ: ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸਬੰਧੀ ਜਾਗਰੂਕ ਕਰਨ ਲਈ ਮਿਮਿਟ ਵਿਖੇ ਨਾਟਕ ਮੁਕਾਬਿਲਆਂ ਦਾ ਕੀਤਾ ਗਿਆ ਆਯੋਜਨ, ਐਸਡੀਐਮ ਨੇ ਕੀਤੀ ਸ਼ਿਰਕਤ
ਨਸਿ਼ਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਲੋਕਾਂ ਨੂੰ ਨਾਟਕਾਂ ਰਾਹੀਂ ਜਾਗਰੂਕ ਕਰਨ ਲਈ ਮਿਮਿਟ ਵਿਖੇ ਨਾਟਕ ਮੁਕਾਬਲੇ ਕਰਵਾਏ ਗਏ। ਇਹਨਾਂ ਨਾਟਕ ਮੁਕਾਬਲਿਆਂ ਦਾ ਜਾਇਜਾ ਲੈਂਦਿਆਂ ਡਾ.ਸੰਜੀਵ ਕੁਮਾਰ ਐਸ.ਡੀ.ਐਮ. ਨੇ ਦੱਸਿਆ ਕਿ ਨਾਟਕਾਂ ਰਾਹੀਂ ਲੋਕਾਂ ਨੂੰ ਜਾਣਕਾਰੀ ਦੇਣ ਲਈ ਜੋਨ ਪੱਧਰ ਤੇ 132 ਸਕੂਲਾਂ ਦੀਆਂ ਟੀਮਾਂ ਦੇ ਮੁਕਾਬਲੇ ਕਰਵਾਏ ਗਏ ਸਨ।