ਰੂਪਨਗਰ: ਬੀਤੇ ਦਿਨੀ ਹੜਾਂ ਅਤੇ ਭਾਰੀ ਬਰਸਾਤ ਕਾਰਨ ਹਲਕੇ ਅੰਦਰ 100 ਤੋਂ ਵੱਧ ਪਿੰਡਾਂ ਚੋਂ ਹੋਇਆ ਭਾਰੀ ਨੁਕਸਾਨ ਮੰਤਰੀ ਬੈਂਸ ਨੇ ਦਿੱਤੀ ਜਾਣਕਾਰੀ
ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਅੰਦਰ ਬੀਤੇ ਦਿਨੀ ਭਾਰੀ ਬਰਸਾਤ ਅਤੇ ਹੜਾਂ ਕਾਰਨ 100 ਤੋਂ ਵੱਧ ਪਿੰਡਾਂ ਚੋਂ ਭਾਰੀ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਜਿੱਥੇ ਬੇਲਿਆਂ ਦੇ ਪਿੰਡਾਂ ਚੋਂ ਨੁਕਸਾਨ ਹੋਇਆ ਹੈ ਉੱਥੇ ਹੀ ਖੱਡਾਂ ਨੇ ਵੀ ਕਈ ਪਿੰਡਾਂ ਚੋਂ ਕਾਫੀ ਜਿਆਦਾ ਨੁਕਸਾਨ ਕੀਤਾ ਹੈ ਜਿਸ ਨੂੰ ਲੈ ਕੇ ਗਦਾਵਰੀ ਕਰਨ ਦਾ ਸਮਾਂ ਵਧਾਇਆ ਗਿਆ ਹੈ