ਅਬੋਹਰ: ਪਿੰਡ ਮੋਢੀਖੇੜਾ ਨੇੜੇ ਮੋਟਰਸਾਈਕਲ ਸਵਾਰ ਵਿਅਕਤੀ ਦੀ ਆਵਾਰਾ ਪਸ਼ੂ ਨਾਲ ਟੱਕਰ, ਵਿਅਕਤੀ ਦੀ ਮੌਤ
ਪਿੰਡ ਮੋਢੀਖੇੜਾ ਨੇੜੇ ਮੋਟਰਸਾਈਕਲ ਸਵਾਰ ਵਿਅਕਤੀ ਆਪਣੀ ਪਤਨੀ ਨੂੰ ਲੈਣ ਦੇ ਲਈ ਪਿੰਡ ਕੁਲਾਰ ਜਾ ਰਿਹਾ ਸੀ। ਰਸਤੇ ਦੇ ਵਿੱਚ ਪਿੰਡ ਮੋਢੀਖੇੜਾ ਨੇੜੇ ਆਵਾਰਾ ਪਸ਼ੂ ਦੇ ਨਾਲ ਟੱਕਰ ਹੋਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਕਾਰਵਾਈ ਕਰ ਰਹੀ ਹੈ।