ਖਰੜ: ਕੱਲ ਖਰੜ ਵਿਖੇ ਬਿਜਲੀ ਦੇ ਖੰਭੇ ਤੇ ਕਰੰਟ ਲੱਗਣ ਨਾਲ ਬਿਜਲੀ ਵਿਭਾਗ ਦੇ ਕਰਮਚਾਰੀ ਦੀ ਮੌਤ ਹੋਣ ਕਰਕੇ ਅੱਜ ਠੇਕਾ ਮੁਲਾਜ਼ਮਾਂ ਵੱਲੋਂ ਧਰਨਾ ਲਗਾਇਆ
ਕੱਲ ਬਿਜਲੀ ਵਿਭਾਗ ਦੇ ਇੱਕ ਕਰਮਚਾਰੀ ਦੀ ਖੰਬੇ ਤੇ ਚੜ ਕੇ ਕਰੰਟ ਲੱਗਣ ਨਾਲ ਮੌਤ ਹੋਣ ਕਰਕੇ ਅੱਜ ਠੇਕਾ ਕਰਮਚਾਰੀਆਂ ਵੱਲੋਂ ਬਿਜਲੀ ਵਿਭਾਗ ਦੇ ਦਫਤਰ ਅੱਗੇ ਧਰਨਾ ਲਗਾਇਆ ਗਿਆ ਠੇਕਾ ਕਰਮਚਾਰੀਆਂ ਨੇ ਕਿਹਾ ਕਿ ਉਹਨਾਂ ਨੂੰ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਬਿਜਲੀ ਠੀਕ ਕਰਨ ਵਾਸਤੇ ਤੇ ਨਾ ਹੀ ਕੋਈ ਸੇਫਟੀ ਟੂਲ ਦਿੱਤੇ ਜਾਂਦੇ ਹਨ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਸ ਵਿੱਚ ਸਰਕਾਰ ਦਾ ਹੀ ਕਸੂਰ ਹੈ ਜੋ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਪਰਵਾਹ ਨਹੀਂ ਕਰਦੀ