ਫਾਜ਼ਿਲਕਾ: ਸਰਕਾਰੀ ਹਸਪਤਾਲ ਵਿੱਚ ਬਜ਼ੁਰਗਾਂ ਲਈ ਲੱਗੇ ਮੈਡੀਕਲ ਕੈਂਪ 'ਚ ਬਦਇੰਤਜ਼ਾਮੀ ਕਾਰਨ ਬਜ਼ੁਰਗ ਹੋਏ ਖੱਜਲ-ਖੁਆਰ
ਪੰਜਾਬ ਸਰਕਾਰ ਵੱਲੋਂ 'ਸਾਡੇ ਬਜ਼ੁਰਗ ਸਾਡਾ ਮਾਣ' ਮੁਹਿੰਮ ਤਹਿਤ ਸਿਵਿਲ ਹਸਪਤਾਲ ਫ਼ਾਜ਼ਿਲਕਾ ਵਿਖੇ ਇੱਕ ਮੈਡੀਕਲ ਕੈਂਪ ਲਗਾਇਆ ਗਿਆ। ਜਿੱਥੇ ਵੱਡੀ ਗਿਣਤੀ ਵਿੱਚ ਇਲਾਕੇ ਦੇ ਅਤੇ ਆਸ ਪਾਸ ਬਜ਼ੁਰਗ ਆਪਣਾ ਇਲਾਜ ਕਰਾਉਣ ਲਈ ਪਹੁੰਚੇ। ਹਾਲਾਂਕਿ ਇਸ ਦੌਰਾਨ ਭਾਰੀ ਬਦਇੰਤਜ਼ਾਮੀ ਕਾਰਨ ਕੈਂਪ ਚ ਪਹੁੰਚੇ ਬਜ਼ੁਰਗਾਂ ਨੂੰ ਕਾਫੀ ਖੱਜਲ ਖੁਆਰ ਵੀ ਹੋਣਾ ਪਿਆ।