ਮਲੋਟ: ਮੁਨੀਸ਼ ਫਾਊਂਡੇਸ਼ਨ ਵੱਲੋਂ ਮੇਨ ਬਾਜ਼ਾਰ ਵਿੱਚ ਮੀਨੂੰ ਭਾਂਡਾ ਦੀ ਯਾਦ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ
Malout, Muktsar | Nov 11, 2025 ਮੁਨੀਸ਼ ਫਾਊਂਡੇਸ਼ਨ ਵੱਲੋਂ ਅੱਜ ਮੇਨ ਬਾਜ਼ਾਰ ਵਿੱਚ ਮੁਨੀਸ਼ ਵਰਮਾ ਮੀਨੂੰ ਭਾਂਡਾ ਜਿਹਨਾਂ ਦਾ ਕੁਝ ਸਮਾਂ ਪਹਿਲਾਂ ਸਵਰਗਵਾਸ ਹੋ ਗਿਆ ਸੀ, ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇਵੀ ਸਹਿਯੋਗ ਕੀਤਾ। ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਮਨੋਜ ਅਸੀਜਾ, ਜੰਗਬਾਜ਼ ਸ਼ਰਮਾ ਤੇ ਰਾਹੁਲ ਗਗਨੇਜਾ ਨੇ ਦੱਸਿਆ ਕਿ ਕੈਂਪ ਵਿੱਚ 63 ਯੂਨਿਟ ਖੂਨਦਾਨ ਕੀਤਾ ਗਿਆ।